ਕੈਂਟ ਸਕੂਲ ਡਿਸਟ੍ਰਿਕਟ (Kent School District) 2026–2027 ਦੇ ਸਕੂਲੀ ਵਰ੍ਹੇ ਲਈ ਘੱਟੋ-ਘੱਟ $35 ਮਿਲੀਅਨ ਦੇ ਬਜਟ ਦੀ ਘਾਟ ਦੀ ਕਿਆਸ ਲਗਾ ਰਿਹਾ ਹੈ। ਵਾਸ਼ਿੰਗਟਨ ਰਾਜ ਦੇ ਕਈ ਹੋਰ ਡਿਸਟ੍ਰਿਕਟਸ ਵਾਂਗ, ਅਸੀਂ ਵੀ ਰਾਜ ਵੱਲੋਂ ਨਾਕਾਫ਼ੀ ਫੰਡਿੰਗ, ਰੋਜ਼ਾਨਾ ਕਾਰਜਾਂ ਦੀ ਵਧ ਰਹੀ ਲਾਗਤ ਅਤੇ ਵਿਦਿਆਰਥੀਆਂ ਦੇ ਘੱਟ ਦਾਖਲੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ। ਲੰਬੇ ਸਮੇਂ ਲਈ ਵਿੱਤੀ ਸਥਿਰਤਾ ਬਣਾਉਣ ਲਈ, ਸਾਨੂੰ ਆਪਣੇ ਸਰੋਤਾਂ ਦੀ ਵਰਤੋਂ ਬਾਰੇ ਮਹੱਤਵਪੂਰਨ ਫ਼ੈਸਲੇ ਲੈਣੇ ਪੈਣਗੇ।
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਦੱਸੋ ਕਿ ਸਿੱਖਿਆ ਵਿੱਚ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਕੀ ਹੈ, ਤਾਂ ਜੋ ਅਸੀਂ ਭਵਿੱਖ ਲਈ ਮਹੱਤਵਪੂਰਨ ਫੈਸਲੇ ਲੈ ਸਕੀਏ।
ਇਸ ਛੋਟੇ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ ਪੰਜ ਮਿੰਟ ਲੱਗਣਗੇ ਅਤੇ ਇਹ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ OneKSD ਵਜੋਂ ਇਕੱਠਿਆਂ ਮਿਲ ਕੇ ਭਵਿੱਖ ਦੀ ਯੋਜਨਾ ਬਣਾਉਂਦਿਆਂ ਤੁਹਾਡੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਕੀ ਹੁੰਦਾ ਹੈ।