ਬਚਪਨ ਦੇ ਟੀਕਾਕਰਨ (ਇਮੂਨਾਈਜ਼ਸ਼ਨ) ਬਾਰੇ ਸਰਵੇ |
ਤੁਹਾਡੀ ਜਾਣਕਾਰੀ ਇਕੱਠੀ ਕਰਨ, ਵਰਤਣ ਅਤੇ ਰੱਖਣ ਲਈ ਸਹਿਮਤੀ
ਤੁਹਾਨੂੰ ਇਸ ਸਰਵੇ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਅਸੀਂ ਛੋਟੇ ਬੱਚਿਆਂ ਦੇ ਟੀਕਾਕਰਨ ਬਾਰੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਉਨ੍ਹਾਂ ਲੋਕਾਂ ਨੂੰ ਪੁੱਛ ਰਹੇ ਹਾਂ ਜੋ ਫਰੇਜ਼ਰ ਹੈਲਥ ਖੇਤਰ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਬੱਚੇ 0 ਤੋਂ 2 ਸਾਲ ਦੇ ਵਿਚਕਾਰ ਹਨ। ਅਸੀਂ ਇਹ ਸਰਵੇ ਛੋਟੇ ਬੱਚਿਆਂ ਦੇ ਟੀਕਾਕਰਨ ਸਬੰਧੀ ਕਮਿਊਨਿਟੀ ਦੀਆਂ ਭਾਵਨਾਵਾਂ ਅਤੇ ਬੱਚਿਆਂ ਦੇ ਟੀਕਾਕਰਨ ਕਰਨ ਵਿੱਚ ਆਉਣ ਵਾਲੀਆਂ ਜਿਨ੍ਹਾਂ ਰੁਕਾਵਟਾਂ ਦਾ ਉਹ ਸਾਹਮਣਾ ਕਰਦੇ ਹੋਣ, ਬਾਰੇ ਹੋਰ ਜਾਣਨ ਲਈ ਕਰ ਰਹੇ ਹਾਂ। ਇਹ ਜਾਣਕਾਰੀ ਫਰੇਜ਼ਰ ਹੈਲਥ ਨੂੰ ਛੋਟੇ ਬੱਚਿਆਂ ਦੇ ਟੀਕਾਕਰਨ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ।
ਜੋ ਨਿੱਜੀ ਜਾਣਕਾਰੀ ਅਸੀਂ ਇਕੱਠੀ ਕਰਦੇ ਹਾਂ, ਉਹ ਬੀ ਸੀ ਫਰੀਡਮ ਆਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਆਫ ਪ੍ਰਾਈਵੇਸੀ ਐਕਟ (FIPPA) ਅਧੀਨ ਸੁਰੱਖਿਅਤ ਹੈ।
ਅਸੀਂ ਤੁਹਾਨੂੰ ਤੁਹਾਡੇ ਜਵਾਬਾਂ ਨੂੰ ਇਕੱਤਰ ਕਰਨ, ਵਰਤਣ ਅਤੇ ਰੱਖਣ ਦੀ ਇਜਾਜ਼ਤ ਦੇਣ ਲਈ ਕਹਿੰਦੇ ਹਾਂ ਕਿਉਂਕਿ ਸਾਡੇ ਸਵਾਲ ਤੁਹਾਡੇ ਨਿੱਜੀ ਵਿਚਾਰਾਂ ਅਤੇ ਰਾਏ ਲਈ ਪੁੱਛਦੇ ਹਨ। ਤੁਹਾਡੇ ਜਵਾਬਾਂ ਨੂੰ ਨਿੱਜੀ ਜਾਣਕਾਰੀ ਮੰਨਿਆ ਜਾਂਦਾ ਹੈ। ਮਨੁੱਖਾਂ ਨੂੰ ਸ਼ਾਮਲ ਕਰਨ ਵਾਲੇ ਅਧਿਐਨ ਹੁਣ ਨਿਯਮਤ ਤੌਰ 'ਤੇ ਨਸਲ ਅਤੇ ਨਸਲੀ ਮੂਲ ਦੇ ਨਾਲ-ਨਾਲ ਵਿਅਕਤੀਆਂ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਇਕੱਤਰ ਕਰਦੇ ਹਨ ਕਿਉਂਕਿ ਇਹ ਵਿਸ਼ੇਸ਼ਤਾਵਾਂ ਪ੍ਰਭਾਵਿਤ ਕਰ ਸਕਦੀਆਂ ਹਨ ਕਿ ਲੋਕ ਵੱਖ-ਵੱਖ ਇਲਾਜਾਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹਨ। ਜਦੋਂ ਕਿ ਅਧਿਐਨ ਦੇ ਉਦੇਸ਼ ਲਈ ਨਸਲ ਅਤੇ ਨਸਲੀ ਮੂਲ ਬਾਰੇ ਜਾਣਕਾਰੀ ਦੀ ਲੋੜ ਹੈ, ਇਹ ਜਾਣਕਾਰੀ ਦੇਣਾ ਸਵੈਇੱਛਤ ਹੈ।
ਹਰ ਕੋਈ ਜੋ ਸਰਵੇ ਨੂੰ ਪੂਰਾ ਕਰਦਾ ਹੈ, ਧੰਨਵਾਦ ਵਜੋਂ $10 ਐਮਾਜ਼ਾਨ ਜਾਂ ਗਰੋਸਰੀ ਈ-ਗਿਫਟ ਕਾਰਡ ਪ੍ਰਾਪਤ ਕਰਨ ਦੇ ਯੋਗ ਹੈ। ਇਲੈਕਟ੍ਰਾਨਿਕ ਗਿਫਟ ਕਾਰਡ ਪ੍ਰਾਪਤ ਕਰਨ ਲਈ, ਅਸੀਂ ਤੁਹਾਨੂੰ ਆਪਣਾ ਨਾਮ ਅਤੇ ਈਮੇਲ ਪਤਾ ਦਰਜ ਕਰਨ ਲਈ ਕਹਿੰਦੇ ਹਾਂ। ਇਹ ਜਾਣਕਾਰੀ ਦੋ ਸਾਲਾਂ ਲਈ ਫਰੇਜ਼ਰ ਹੈਲਥ ਸੁਰੱਖਿਅਤ ਨੈੱਟਵਰਕ ਵਿੱਚ ਸੁਰੱਖਿਅਤ ਕੀਤੀ ਜਾਵੇਗੀ ਅਤੇ ਫਿਰ ਮਿਟਾ ਦਿੱਤੀ ਜਾਵੇਗੀ।
ਅਸੀਂ ਤੁਹਾਨੂੰ ਇਹ ਪੁਸ਼ਟੀ ਕਰਨ ਲਈ ਵਾਧੂ ਜਾਣਕਾਰੀ ਪ੍ਰਦਾਨ ਕਰਨ ਲਈ ਵੀ ਕਹਿ ਸਕਦੇ ਹਾਂ ਕਿ ਤੁਸੀਂ ਇੱਕ ਯੋਗ ਉੱਤਰਦਾਤਾ ਹੋ ਅਤੇ ਵੈਧ ਜਵਾਬ ਦਿੱਤੇ ਹਨ।
ਮੇਰੇ ਜਵਾਬ ਕੌਣ ਦੇਖਦਾ ਹੈ?
ਸਿਰਫ਼ ਸਰਵੇ ਪ੍ਰਸ਼ਾਸਕ, ਮੇਘਨ ਮਾਰਟਿਨ ਅਤੇ ਰੈਬਿਕਾ ਹੇਬਰ, ਅਤੇ ਜਨਸੰਖਿਆ ਅਤੇ ਪਬਲਿਕ ਹੈਲਥ ਆਬਜ਼ਰਵੇਟਰੀ ਦੇ ਡੇਟਾ ਵਿਸ਼ਲੇਸ਼ਕ ਹੀ ਤੁਹਾਡੇ ਜਵਾਬਾਂ ਨੂੰ ਦੇਖਣਗੇ।
ਮੇਰੇ ਜਵਾਬਾਂ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ?
ਆਪਣੀਆਂ ਰਿਪੋਰਟਾਂ ਚਲਾਉਣ ਤੋਂ ਪਹਿਲਾਂ, ਅਸੀਂ ਕਿਸੇ ਵੀ ਜਾਣਕਾਰੀ ਨੂੰ ਹਟਾ ਦਿੰਦੇ ਹਾਂ ਜੋ ਤੁਹਾਡੀ ਪਛਾਣ ਕਰ ਸਕਦੀ ਹੈ।
ਅਸੀਂ ਇਸ ਸਰਵੇ ਦੇ ਨਤੀਜਿਆਂ ਦੀ ਵਰਤੋਂ ਸਾਡੇ ਭਾਈਚਾਰਿਆਂ ਵਿੱਚ ਟੀਕਾਕਰਨ ਦੀਆਂ ਰੁਕਾਵਟਾਂ ਦੀ ਪਛਾਣ ਕਰਨ ਅਤੇ ਸਾਡੀਆਂ ਟੀਕਾਕਰਨ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਰ ਰਹੇ ਹਾਂ। ਅਸੀਂ ਸਰਵੇ ਦੇ ਨਤੀਜਿਆਂ ਨੂੰ ਫਰੇਜ਼ਰ ਹੈਲਥ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਦੇ ਨੇਤਾਵਾਂ ਅਤੇ ਇਮਯੂਨਾਈਜ਼ਿੰਗ ਸਟਾਫ ਨਾਲ ਸਾਂਝਾ ਕਰਾਂਗੇ। ਨਤੀਜੇ ਲਿਖਤੀ ਰਿਪੋਰਟਾਂ, ਕਾਨਫਰੰਸ ਪੇਸ਼ਕਾਰੀਆਂ ਜਾਂ ਜਰਨਲ ਪ੍ਰਕਾਸ਼ਨਾਂ ਰਾਹੀਂ ਦੂਜੇ ਭਾਈਚਾਰਿਆਂ ਦੇ ਜਨਤਕ ਸਿਹਤ ਭਾਈਵਾਲਾਂ ਨਾਲ ਵੀ ਸਾਂਝੇ ਕੀਤੇ ਜਾ ਸਕਦੇ ਹਨ, ਤਾਂ ਜੋ ਨਤੀਜਿਆਂ ਤੋਂ ਉਹ ਵੀ ਸਿੱਖ ਸਕਣ। ਅਸੀਂ ਤੁਹਾਡੀ ਜਾਣਕਾਰੀ ਨੂੰ ਕਿਸੇ ਹੋਰ ਕਾਰਨ ਲਈ ਜਾਰੀ ਜਾਂ ਵਰਤੋਂ ਨਹੀਂ ਕਰਾਂਗੇ, ਜਦੋਂ ਤੱਕ ਕਨੂੰਨ ਦੁਆਰਾ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਤੁਹਾਡੀ ਜਾਣਕਾਰੀ ਸਰਵੇ ਮੌਂਕੀ ਵਿੱਚ ਦਰਜ ਕੀਤੀ ਜਾਵੇਗੀ, ਜੋ ਕਿ ਯੂਨਾਈਟਿਡ ਸਟੇਟਸ ਆਫ ਅਮੈਰਿਕਾ (ਯੂ ਐਸ ਏ) ਵਿੱਚ ਇੱਕ ਕੰਪਨੀ ਹੈ ਅਤੇ ਜਿਸ ਉੱਪਰ ਯੂ ਐਸ ਏ ਦੇ ਕਾਨੂੰਨ ਲਾਗੂ ਹੁੰਦੇ ਹਨ। ਸਰਵੇ ਮੌਂਕੀ ਆਪਣੀ ਪ੍ਰਾਏਵੇਸੀ ਪਾਲਿਸੀ ਅਤੇ ਟਰਮਜ਼ ਆਫ ਯੂਜ਼ ਦੇ ਅਧੀਨ ਤੁਹਾਡੇ ਵਲੋਂ ਦਿੱਤੀ ਜਾਣਕਾਰੀ ਦੀ ਰੱਖਿਆ ਕਰਦੇ ਹਨ। ਬਚਪਨ ਦੇ ਟੀਕਾਕਰਨ ਸਰਵੇ ਦੇ ਪੂਰਾ ਹੋਣ 'ਤੇ, ਤੁਹਾਡੀ ਜਾਣਕਾਰੀ ਨੂੰ ਸਰਵੇ ਮੌਂਕੀ ਡੇਟਾਬੇਸ ਤੋਂ ਹਟਾ ਦਿੱਤਾ ਜਾਵੇਗਾ। ਸਰਵੇ ਪ੍ਰਸ਼ਾਸਕ 5 ਸਾਲਾਂ ਲਈ ਸਾਡੇ ਸੁਰੱਖਿਅਤ ਨੈੱਟਵਰਕ 'ਤੇ ਇੱਕ ਐਕਸਲ ਫਾਈਲ ਵਿੱਚ ਜਾਣਕਾਰੀ ਨੂੰ ਸੁਰੱਖਿਅਤ ਕਰੇਗਾ।
ਇਹ ਤੁਹਾਡੀ ਮਰਜ਼ੀ ਹੈ
ਤੁਸੀਂ ਹਿੱਸਾ ਲੈਣ ਅਤੇ ਸਰਵੇ ਨੂੰ ਪੂਰਾ ਕਰਨ ਜਾਂ ਨਾ ਕਰਨ ਦੀ ਚੋਣ ਕਰ ਸਕਦੇ ਹੋ। ਤੁਸੀਂ ਕਿਸੇ ਵੀ ਸਮੇਂ ਸਰਵੇ ਨੂੰ ਰੋਕ ਸਕਦੇ ਹੋ। ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਅਤੇ ਉਹਨਾਂ ਨੂੰ ਛੱਡ ਸਕਦੇ ਹੋ ਜਿਨ੍ਹਾਂ ਦਾ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਹੋ।
ਹੋਰ ਜਾਣਕਾਰੀ ਲਈ
ਇਸ ਸਰਵੇ ਬਾਰੇ ਜਾਂ ਅਸੀਂ ਨਤੀਜਿਆਂ ਨੂੰ ਕਿਵੇਂ ਇਕੱਠਾ ਕਰਦੇ ਜਾਂ ਵਰਤਦੇ ਹਾਂ ਬਾਰੇ ਸਵਾਲਾਂ ਲਈ, ਕਿਰਪਾ ਕਰਕੇ ਸਰਵੇ ਪ੍ਰਬੰਧਕ, ਮੇਘਨ ਮਾਰਟਿਨ, ਨੂੰ meghan.martin@fraserhealth.ca ਜਾਂ 236-332-1543 'ਤੇ ਸੰਪਰਕ ਕਰੋ।