ਅਰਲੀਓਐਨ ਪੇਰੈਂਟ/ਕੇਅਰਗਿਵਰ ਐਕਸਪੀਰੀਐਂਸ ਐਂਡ ਆਉਟਕਮਜ਼ ਸਰਵੇ

ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ!

ਅਰਲੀਓਐਨ (EarlyON) ਪ੍ਰਦਾਤਾ ਅਤੇ ਰੀਜਨ ਆਫ ਪੀਲ, ਪੀਲ ਵਿੱਚ ਅਰਲੀਓਐਨ ਪ੍ਰੋਗਰਾਮਾਂ ਦੀ ਸਮੀਖਿਆ ਕਰ ਰਹੇ ਹਨ।  ਆਪਣਾ ਅਨੁਭਵ ਸਾਂਝਾ ਕਰਨ ਲਈ ਕਿਰਪਾ ਕਰਕੇ ਇਸ ਸਰਵੇਖਣ ਨੂੰ ਪੂਰਾ ਕਰੋ। ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ 10 ਤੋਂ 15 ਮਿੰਟ ਲੱਗਣਗੇ। 

ਤੁਹਾਡੇ ਜਵਾਬ ਸਾਨੂੰ ਇਹ ਸਮਝਣ ਵਿੱਚ ਸਹਾਇਤਾ ਕਰਨਗੇ ਕਿ ਅਰਲੀਓਐਨ ਪ੍ਰੋਗਰਾਮ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਮਦਦ ਕਿਵੇਂ ਕਰਦੇ ਹਨ।  ਤੁਹਾਡੇ ਦੁਆਰਾ ਮੁਹੱਈਆ ਕੀਤੀ ਗਈ ਜਾਣਕਾਰੀ ਪੀਲ ਵਿੱਚ ਪਰਿਵਾਰਾਂ ਨੂੰ ਉੱਚ ਗੁਣਵੱਤਾ ਵਾਲੇ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣ ਵਿੱਚ ਸਹਾਇਤਾ ਕਰੇਗੀ।

ਇਨਾਮ ਜਿੱਤਣ ਦਾ ਮੌਕਾ!

ਇਸ ਸਰਵੇਖਣ ਨੂੰ ਪੂਰਾ ਕਰਨ ਲਈ ਤੁਹਾਡੇ ਕੋਲ  $50 ਦੇ ਦੱਸ ਵੀਜ਼ਾ ਗਿਫਟ ਕਾਰਡਾਂ ਵਿੱਚੋਂ ਇੱਕ ਜਿੱਤਣ ਦਾ ਮੌਕਾ ਹੋਵੇਗਾ। ਇੱਕ ਇਨਾਮ ਜਿੱਤਣ ਦੇ ਲਈ ਡਰਾਅ ਵਿੱਚ ਦਾਖਲ ਹੋਣ ਲਈ ਕਿਰਪਾ ਕਰਕੇ ਸਰਵੇਖਣ ਦੇ ਅੰਤ ਤੇ ਬੈਲਟ ਨੂੰ ਪੂਰਾ ਕਰੋ। 

ਤੁਹਾਡੀ ਗੋਪਨਿਯਤਾ!

ਤੁਹਾਡੀ ਗੋਪਨਿਯਤਾ ਸਾਡੇ ਲਈ ਮਹੱਤਵਪੂਰਨ ਹੈ। ਤੁਹਾਡੇ ਜਵਾਬਾਂ ਨੂੰ ਸਰਵੇਖਣ ਪੂਰਾ ਕਰਨ ਵਾਲੇ ਦੂਸਰੇ ਮਾਪਿਆਂ/ਦੇਖਭਾਲ ਕਰਨ ਵਾਲਿਆਂ ਦੇ ਜਵਾਬਾਂ ਦੇ ਨਾਲ ਇੱਕ ਸਮੂਹ ਵਿੱਚ ਰੱਖਿਆ ਜਾਵੇਗਾ। ਕੋਈ ਵੀ ਇਹ ਨਹੀਂ ਦੱਸ ਸਕੇਗਾ ਕਿ ਕਿਹੜੇ ਜਵਾਬ ਤੁਹਾਡੇ ਹਨ। ਸਰਵੇਖਣ ਵਿੱਚ ਤੁਹਾਡੇ ਦੁਆਰਾ ਮੁਹੱਈਆ ਕੀਤੀ ਗਈ ਜਾਣਕਾਰੀ ਨੂੰ ਵਿਸ਼ਲੇਸ਼ਣ ਕਰਨ ਅਤੇ ਰਿਪੋਰਟ ਲਿੱਖਣ ਵਾਸਤੇ ਰੀਜਨ ਆਫ ਪੀਲ ਨੂੰ ਭੇਜਿਆ ਜਾਵੇਗਾ।

ਇਸ ਸਰਵੇਖਣ ਵਿੱਚ ਤੁਹਾਡੀ ਸਹਿਭਾਗਤਾ ਸਵੈ-ਇੱਛਤ ਹੈ ਅਤੇ ਤੁਸੀਂ ਕਿਸੇ ਵੀ ਸਮੇਂ ਰੁਕਣ ਦੀ ਚੋਣ ਕਰ ਸਕਦੇ ਹੋ। 

ਫੋਕਸ ਗਰੁਪਾਂ ਵਾਸਤੇ ਵਲੰਟੀਅਰ!

ਅਸੀਂ ਫੋਕਸ ਗਰੁਪਾਂ ਵਿੱਚ ਭਾਗ ਲੈਣ ਲਈ ਮਾਪੇ ਅਤੇ ਦੇਖਭਾਲ ਕਰਨ ਵਾਲੇ ਭਾਲ ਰਹੇ ਹਾਂ। ਸਰਵੇਖਣ ਦੇ ਅੰਤ ਤੇ ਕਿਰਪਾ ਕਰਕੇ ਫੋਕਸ ਗਰੁਪ ਲਈ ਵਲੰਟੀਅਰ  ਭਾਗ ਪੂਰਾ ਕਰੋ।

ਸਰਵੇਖਣ ਦੇ ਵਿੱਚ ਵਰਤੇ ਗਏ ਸ਼ਬਦ ਅਤੇ ਉਨਾਂ ਦਾ ਮਤਲਬ ਕੀ ਹੈ

ਅਰਲੀਓਐਨ ਪ੍ਰੋਗਰਾਮ:  ਇੱਕ ਅਰਲੀਓਐਨ ਸਥਾਨ ਤੇ ਕਿਸੇ ਵੀ ਕਿਸਮ ਦਾ ਪ੍ਰੋਗਰਾਮ (ਡਰੌਪ-ਇੰਨ ਜਾਂ ਰਜਿਸਟਰਡ) ਜਿਸ ਵਿੱਚ ਤੁਸੀਂ ਭਾਗ ਲੈਂਦੇ ਹੋ ਜਾਂ ਕੋਈ ਵੀ ਸੇਵਾ ਜੋ ਤੁਸੀਂ ਪ੍ਰਾਪਤ ਕਰਦੇ ਹੋ (ਉਦਾਹਰਣ ਲਈ ਰੈਫਰਲ)।

ਤੁਹਾਡਾ ਬੱਚਾ:  ਕੋਈ ਵੀ ਬੱਚਾ (0 ਤੋਂ 6 ਸਾਲ) ਜਿਸ ਨੂੰ ਤੁਸੀਂ ਅਰਲੀਓਐਨ ਪ੍ਰੋਗਰਾਮਾਂ ਵਿੱਚ ਲੈਕੇ ਜਾਂਦੇ ਹੋ 


ਤੁਹਾਡੀ ਸਹਿਭਾਗਤਾ ਲਈ ਧੰਨਵਾਦ!

 
8% of survey complete.

T