“ਵਰਲਡ ਸਿੱਖ ਆਰਗੇਨਾਈਜ਼ੇਸ਼ਨ” (World Sikh Organization) ਬੜੇ ਮਾਣ ਨਾਲ “ਕੈਨੇਡੀਅਨ ਰੇਸ ਰਿਲੇਸ਼ਨਜ਼ ਫਾਊਂਡੇਸ਼ਨਜ਼” (Canadian Race Relations Foundations) ਦੇ ਸਹਿਯੋਗ ਨਾਲ “ਐਂਟੀ-ਸਿੱਖ ਹੇਟ ਪ੍ਰੋਜੈਕਟ” (Anti-Sikh hate project) ਪ੍ਰਸਤੁਤ/ਅਰੰਭ ਕਰ ਰਹੀ ਹੈ, ਜਿਸਦਾ ਮਕਸਦ ਕਨੇਡਾ ਵਿੱਚ ਸਿੱਖ ਭਾਈਚਾਰੇ ਵਿਰੋਧੀ ਨਫ਼ਰਤ ਭਰੀਆਂ ਭਾਵਨਾਵਾਂ ਨੂੰ ਸਮਝਣਾ, ਪਰਭਾਸ਼ਿਤ ਕਰਨਾ ਅਤੇ ਇਸ ਵਿਰੁੱਧ ਲੜਨਾ ਹੈ।
ਇਸ ਸਰਵੇਖਣ ਦਾ ਪ੍ਰਮੁੱਖ ਉਦੇਸ਼ ਸਿੱਖ ਪਛਾਣ ਕਰਕੇ ਤੁਹਾਡੇ ਨਾਲ ਹੋਈ ਨਫ਼ਰਤ, ਭੇਦਭਾਵ ਜਾਂ ਜਾਤੀਵਾਦ ਵਿਵਹਾਰ ਬਾਰੇ ਜਾਣਕਾਰੀ ਲੈਣਾ ਹੈ । ਤੁਹਾਡੇ ਇਸ ਸਰਵੇਖਣ ਵਿੱਚ ਯੋਗਦਾਨ ਨਾਲ “ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕਨੇਡਾ” (World Sikh Organization of Canada) ਨੂੰ ਇਸ ਗੱਲ ਦੀ ਅਹਿਮ ਸੂਝ ਮਿਲ ਸਕਦੀ ਹੈ ਕਿ ਸਿੱਖਾਂ ਨਾਲ ਭੇਦਭਾਵ ਕੀ/ਕਿਸ ਤਰ੍ਹਾਂ ਦਾ ਹੈ ਅਤੇ ਕਨੇਡਾ ਦੇ ਸਿੱਖ ਇਸ ਸਿੱਖ-ਵਿਰੋਧੀ ਨਫ਼ਰਤ ਨੂੰ ਕਿਵੇਂ ਪ੍ਰਭਾਸ਼ਿਤ ਕਰਦੇ/ਦੱਸਦੇ ਹਨ । ਤੁਹਾਡੇ ਸਹਿਯੋਗ ਨਾਲ ਸਿੱਖ ਭਾਈਚਾਰੇ ਨਾਲ ਨਿਰੰਤਰ ਹੋ ਰਹੇ ਭੇਦਭਾਵ ਬਾਰੇ ਪਤਾ ਲੱਗ ਸਕਦਾ ਹੈ ਅਤੇ ਸਿੱਖਾਂ ਵਿਰੁੱਧ ਇਸ ਨਫ਼ਰਤ ਨਾਲ ਨਜਿੱਠਣ ਵਿੱਚ ਵੀ ਮਹੱਤਵਪੂਰਨ ਸਹਾਇਤਾ ਮਿਲ ਸਕਦੀ ਹੈ।
ਇਸ ਸਰਵੇਖਣ ਵਿੱਚ ਸਮਝਿਆ ਗਿਆ ਹੈ ਕਿ ਨਫ਼ਰਤ ਜਾਂ ਭੇਦਭਾਵ ਦਾ ਅਰਥ ਹੈ, ਕਿਸੇ ਨਾਲ ਵੱਖਰਾ ਸਲੂਕ ਕਰਨਾ ਤੇ ਉਹਨਾਂ ਨੂੰ ਉਹਨਾਂ ਦੀ ਪਛਾਣ ਤੇ ਕਿਰਦਾਰ ਪੱਖੀ ਵਿਸ਼ੇਸ਼ਤਾਵਾਂ ਜਿਵੇਂ ਕਿ ਜਾਤ, ਧਰਮ, ਸੱਭਿਆਚਰਕ ਮੁੱਢ, ਕੌਮ, ਭਾਸ਼ਾ/ਬੋਲੀ, ਚਮੜੀ ਦੇ ਰੰਗ ਅਤੇ ਉਨ੍ਹਾਂ ਦੀ ਲਿੰਗ ਬਣਤਰ ਕਾਰਨ ਸਮਾਨ ਵਿਵਹਾਰ ਜਾਂ ਅਧੀਕਾਰ ਦੇਣ ਤੋਂ ਇਨਕਾਰ ਕਰ ਦੇਣਾ। ਇਹ ਨਫ਼ਰਤ ਕਈ ਅਪਰਾਧਾਂ ਜਿਸ ਵਿੱਚ ਜ਼ੁਬਾਨੀ ਦੁਰਵਿਵਹਾਰ ਜਿਵੇਂ ਕਿ ਗ਼ਲਤ ਨਾਮ ਲੈਣੇ, ਗਾਲਾਂ ਕੱਢਣੀਆਂ, ਗ਼ਲਤ ਮਖੌਲ ਕਰਨਾ, ਦੇ ਨਾਲ-ਨਾਲ ਸਰੀਰਿਕ ਜਬਰਦਸਤੀ/ਨੁਕਸਾਨ ਪੁਚਾਉਣਾ ਜਾਂ ਡਰਾਉਣਾ ਧਮਕਾਉਣਾ, ਰਾਹੀਂ ਮਹਿਸੂਸ ਹੁੰਦੀ ਹੈ। ਇਸ ਭੇਦਭਾਵ ਨੇ ਸਾਰੇ ਸਮਾਜ ਅਤੇ ਸਮੂਹ ਸੰਸਥਾਵਾਂ/ਅਦਾਰਿਆਂ ਵਿੱਚ ਵਿਅਕਤੀਆਂ, ਸਮੂਹਾਂ ਜਾਂ ਸੰਗਠਨਾਂ ਦੀਆਂ ਮਨੌਤਾਂ ਅਤੇ ਵਿਵਹਾਰਾਂ ਕਾਰਨ ਬਹੁਤ ਡੂੰਘੀਆਂ ਜੜ੍ਹਾਂ ਕੀਤੀਆਂ ਹੋ ਸਕਦੀਆਂ ਹਨ।
ਇਹ ਨਫ਼ਰਤ ਅਤੇ ਭੇਦਭਾਵ ਭਰੀਆਂ ਘਟਨਾਵਾਂ ਮਾਹੌਲ ਦੇ ਹਿਸਾਬ ਨਾਲ ਫੈਲਦੀਆਂ ਹਨ ਜਿਸ ਵਿੱਚ ਕੋਈ ਆਪਣੇ ਨਾਲ ਇਹ ਪੱਖਪਾਤ ਮਹਿਸੂਸ ਕਰਦਾ ਹੈ ਅਤੇ ਕਦੇ ਕਿਸੇ ਹੋਰ ਵਿਅਕਤੀ ਨਾਲ ਇਹ ਪੱਖਪਾਤ, ਜਾਤੀਵਾਦ, ਨਫ਼ਰਤ ਜਾਂ ਭੇਦਭਾਵ ਹੁੰਦਾ ਵੇਖਦਾ ਹੈ।
“ਵਰਲਡ ਸਿੱਖ ਆਰਗੇਨਾਈਜ਼ੇਸ਼ਨ” (World Sikh Organization) ਤੁਹਾਡੀ ਪਹਿਚਾਣ ਦੀ ਸੁਰੱਖਿਆ ਲਈ ਪੂਰੀ ਵਚਨਬੱਦ ਰਹੇਗੀ ਅਤੇ ਮੁਹੱਈਆ ਕੀਤੀ ਜਾਣਕਾਰੀ ਕਦੇ ਵੀ ਕਿਸੇ ਵਿਅਕਤੀ ਵਰਗ ਨੂੰ ਪਛਾਨਣ ਲਈ ਜਾਂ ਕਿਸੇ ਹੋਰ ਰਿਪੋਰਟ ਲਈ ਨਹੀਂ ਵਰਤੀ ਜਾਵੇਗੀ । ਨਿੱਜੀ ਜਾਣਕਾਰੀ ਜਿਵੇਂ ਕਿ ਡਾਕ ਨੰਬਰ ਨੂੰ ਅੱਗੇ ਹੋਰ ਆਧਾਰਾਇਆਂ ਨੂੰ ਨਹੀਂ ਦਿੱਤਾ ਜਾਵੇਗਾ ਬਲਕਿ ਸ਼ਹਿਰਾਂ ਦੀ ਸੂਚੀ ਬਣਾਉਣ ਲਈ ਵਰਤਿਆ ਜਾਵੇਗਾ | ਇਸ ਪ੍ਰੋਜੈਕਟ ਅਤੇ “ਵਰਲਡ ਸਿੱਖ ਆਰਗੇਨਾਈਜ਼ੇਸ਼ਨ” (World Sikh Organization) ਬਾਰੇ ਹੋਰ ਜਾਣਕਾਰੀ ਲਈ ਸਾਡੀ ਇਸ ਵੈੱਬਸਾਈਟ ਤੇ ਵੀ ਜਾ ਸਕਦੇ ਹੋ : https://www.worldsikh.org/.
ਆਪਣੇ ਨਾਲ ਹੋਈਆਂ ਇਹ ਸਿੱਖਾਂ ਵਿਰੁੱਧ ਨਫ਼ਰਤ ਅਤੇ ਭੇਦਭਾਵ ਭਰੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਆਪਣਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਸਹਾਇਕ ਸਾਧਨਾ ਨੂੰ ਲੱਭਣ ਲਈ ਤੁਸੀਂ “ਕੈਨੇਡੀਅਨ ਰੇਸ ਰਿਲੇਸ਼ਨਜ਼ ਫਾਊਂਡੇਸ਼ਨਜ਼” (Canadian Race Relations Foundations) ਦੀ ਵੈੱਬਸਾਈਟ ਤੇ ਵੀ ਜਾ ਸਕਦੇ ਹੋ : https://crrf-fcrr.ca/.