ਜੀ ਆਇਆਂ ਨੂੰ!

ਜਦੋਂ ਅਸੀਂ ਐਬਟਸਫੋਰਡ ਨੂੰ ਇਕ ਸਰਗਰਮ ਅਤੇ ਲਚਕਦਾਰ ਕਮਿਊਨਿਟੀ ਬਨਾਉਣ ਦੇ ਰਾਹ ਪਏ ਹਾਂ ਤਾਂ ਅਸੀਂ ਆਪ ਦੇ ਵਿਚਾਰਾਂ ਦੀ ਕਦਰ ਕਰਦੇ ਆਪ ਜੀ ਦੀ ਰਾਇ ਲੈਣਾ ਚਾਹੁੰਦੇ ਹਾਂ। ਸਮਾਜਕ ਲੋੜਾਂ ਲਈ ਸਾਡੇ ਪਲੈਨ ਕਰਨ ਦਾ ਢੰਘ ਬਹੁਤ ਮਹੱਤਵਪੂਰਨ ਹੈ।

ਇਸ ਮਹਾਂਮਾਰੀ ਦੀ ਰੌਸ਼ਨੀ ਵਿਚ ਅਸੀ ਨਾਜ਼ਕ ਮੋੜ ‘ਤੇ ਹਾਂ ਅਤੇ ਇਸ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਹੈ।

ਜਦੋਂ ਅਸੀਂ ਹੁਣ ਆਪਣਾ ਪ੍ਰਤੀਕ੍ਰਮ ਆਯੋਜਿਤ ਕਰ ਰਹੇ ਹਾਂ ਤਾਂ ਆਪ ਜੀ ਦੀ ਰਾਇ ਹੋਰ ਵੀ ਕੀਮਤੀ ਬਣ ਜਾਂਦੀ ਹੈ। ਦਰਪੇਸ਼ ਮੁੱਦਿਆਂ ਵਿਚ ਸ਼ਾਮਲ ਹਨ:
 • ਸਹਾਇਤਾ ਅਤੇ ਸਾਧਨਾਂ ਵਿਚ ਤਾਲਮੇਲ ਪੈਦਾ ਕਰਨਾ। 
 • ਬੁਢਾਪੇ ਵਿਚ ਸੀਨੀਅਰਾਂ (ਬਜ਼ੁਰਗਾਂ) ਦੀ ਸਹਾਇਤਾ।
 • ਪਰਿਵਾਰਾਂ ਲਈ ਬੱਚਿਆਂ ਦੀ ਸਹੀ ਦੇਖਭਾਲ ਕਰਨੀ।
 • ਹਰ ਇੱਕ ਵਾਸਤੇ ਹਾਊਸਿੰਗ ਦੀ ਉਪਲਬਧੀ ਵਧਾਉਣਾ। 
 • ਗਰੀਬੀ ਅਤੇ ਆਮਦਨ ਦੀ ਨਾਬਰਾਬਰਤਾ ਬਾਰੇ ਕਦਮ ਚੁੱਕਣਾ
 • ਸਰਵੇਖਣ ਦੀ ਆਖਰੀ ਤਰੀਕ 30 ਸਤੰਬਰ, 2020 ਹੈ।
ਅਸੀਂ ਇਹ ਕੱਝ ਕਿਉਂ ਕਰ ਰਹੇ ਹਾਂ? 

ਅਗਲੇ ਚਾਰ ਮਹੀਨਿਆਂ ਦੌਰਾਨ ਸਿਟੀ ਸਬੰਧਤ ਲੋਕਾਂ ਲਈ ਆਪਣੀ ਕਿਸਮ ਦੀ ਪਹਿਲੀ ਵਿਆਪਕ ਕਮਿਊਨਿਟੀ ਸੋਸ਼ਲ ਆਧਾਰਕ ਸਰੰਚਨਾ ਜਿਸ ਨਾਲ ਵਾਰਾਖਾਂਦੇ ਘਰਾਂ, ਚਾਇਲਡ ਕੇਅਰ, ਗਰੀਬੀ ਘਟਾਉਣਾ, ਅਤੇ ਬੇਘਰੇਪਣ ਬਾਰੇ ਪਹਿਲੀ ਕਿਸਮ ਦੀ ਸੋਸ਼ਲ ਨੀਤੀ ਬਾਰੇ ਸਿਟੀ ਕਦਮ ਚੁੱਕੇ।

ਇਨ੍ਹਾਂ ਮੁੱਦਿਆਂ ਬਾਰੇ ਸਮੁੱਚੇ ਤੌਰ ‘ਤੇ ਸੋਚਣ ਦਾ ਕਾਰਨ ਇਹ ਹੈ ਕਿ ਉਹ ਇਕ ਦੂਜੇ ਨਾਲ ਜੁੜੇ ਹੋਏ ਹਨ।

ਇਸ ਤਰਾਂ ਹਮਦਰਦੀ ਨਾਲ ਨਜਿੱਠਣ ਨਾਲ ਅਸੀਂ ਮਿਉਨਿਸ ਪਹਿਲਾਵਾਂ ਦੀ ਨਿਸ਼ਾਨਦੇਹੀ ਕਰ ਸਕਾਂਗੇ ਅਤੇ ਨਾਲ ਹੀ ਸੂਬਾਈ ਅਤੇ ਕੇਂਦਰੀ ਸਰਕਾਰਾਂ ਦੀਆਂ ਪਹਿਲਾਵਾਂ ਦੀ ਨਿਸ਼ਾਨਦੇਹੀ ਕਰ ਸਕਾਂਗੇ।

ਈਕੋਸਿਸਟਮ ਪਹੁੰਚ ਅਪਨਾਉਣ ਨਾਲ ਅਸੀਂ ਆਧਾਰਕ ਸਰੰਚਨਾ (ਸੜਕਾਂ, ਆਵਾਜਾਈ, ਆਂਢਗੁਾਂਢਪੁਣਾ, ਬਿਲਡਿੰਗ ਆਦਿ) ਦੀ ਨਹੀਂ ਸਗੋਂ ਸੇਵਾਵਾਂ ਅਤੇ ਸਹਾਇਤਾ ਚੰਗੇਰੀ ਪਲੈਨਿੰਗ ਕਰ ਸਕਾਂਗੇ।

ਤੁਹਾਡੀ ਸਲਾਹ ਅਤੇ ਸਵਾਲਾਂ ਦੇ ਦਿੱਤੇ ਜਵਾਬ ਅਗਿਆਤ ਰਹਿਣਗੇ ਅਤੇ ਸਿੱਟੀ ਇਸ ਜਾਣਕਾਰੀ ਨੂੰ ਪੂਰੀ ਤਰ੍ਹਾਂ ਪਰਖ ਕੇ ਕੁਝ ਮਹੱਤਵਪੂਰਨ ਪ੍ਰਸ਼ਨਾਂ ਦੇ ਜਵਾਬ ਲੱਭ ਸਕੇਗੀ ਜਿਸ ਨਾਲ ਉਹ ਭਵਿੱਖ ਵਿੱਚ ਸਮਾਜਿਕ ਬੁਨਿਆਦੀ ਈਕੋਸਿਸਟਮ ਦਾ ਡਿਜ਼ਾਈਨ ਤਿਆਰ ਕਰ ਸਕਦੇ ਹਨ। ਤੁਹਾਡੀ ਦਿੱਤੀ ਸਲਾਹ ਦੇ ਨਾਲ ਇਹ ਪ੍ਰਸ਼ਨਾ ਦੇ ਜਵਾਬ ਮਿੱਲ ਸਕਦੇ ਹਨ:
 • ਇੱਕ ਨਿਰਪੱਖ, ਬਰਾਬਰਤਾ, ਅਤੇ ਖੁਸ਼ਹਾਲ ਕਮਿਊਨਿੱਟੀ ਕਿਸ ਤਰ੍ਹਾਂ ਦੀ ਲੱਗੇਗੀ?
 • ਕਮਿਊਨਿੱਟੀ ਨੂੰ ਇਸ ਤਰ੍ਹਾਂ ਬਨਾਉਣ ਲਈ ਕੀ ਕਰਨਾ ਪਵੇਗਾ?
 • ਕਮਿਊਨਿੱਟੀ ਨੂੰ ਇਸ ਤਰ੍ਹਾਂ ਬਨਾਉਣ ਲਈ ਕਿਹੜੀਆਂ ਮੁੱਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ?
 • ਕਮਿਊਨਿੱਟੀ ਨੂੰ ਇਸ ਤਰ੍ਹਾਂ ਬਨਾਉਣ ਲਈ ਕਹਿੜੀਆਂ ਚੀਜਾਂ ‘ਤੇ ਧਿਆਨ ਪਹਿਲਾਂ ਦੇਣਾ ਪਵੇਗਾ?
 • ਕਮਿਊਨਿੱਟੀ ਨੂੰ ਇਸ ਤਰ੍ਹਾਂ ਬਨਾਉਣ ਲਈ ਕਹਿੜੀਆਂ ਮੁੱਖ ਕਿਰਿਆਵਾਂ ਨਾਲ ਸ਼ੁਰੂ ਕਰਨਾ ਪਵੇਗਾ?
ਤੁਹਾਡਾ ਸਮਾਂ ਅਤੇ ਪਰਿਪੇਖ ਐਬਟਸਫੋਰਡ ਨੂੰ ਸਭ ਲਈ ਹੋਰ ਵੀ ਵਧੀਆਂ ਕਮਿਊਨਿੱਟੀ ਬਨਾਉਣ ਲਈ ਬਹੁਤ ਮਹੁੱਵਪੂਰਨ ਹੈ, ਅਤੇ ਅਸੀਂ ਤੁਹਾਡੇ ਧੰਨਵਾਦੀ ਹਾਂ।

ਯਾਦ ਰੱਖੋ ਕਿ ਇਹ ਸਰਵੇਖਣ ਸਤੰਬਰ 30, 2020 ਨੂੰ ਬੰਦ ਕੀਤਾ ਜਾਵੇਗਾ।

ਕਿਰਪਾ ਕਰਕੇ ਤੁਸੀਂ ਇਹ ਸਰਵੇਖਣ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਅਤੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ।

ਹੋਰ ਜਾਣਕਾਰੀ ਲਈ:

ਜੇ ਤੁਹਾਡੇ ਕੋਲ ਇਸ ਪਹਿਲ ਬਾਰੇ ਕੋਈ ਵੀ ਸਵਾਲ ਹਨ ਤਾਂ ਸਿੱਟੀ ਦੀ ਬੇਘਰੇਆਂ ਦੀ ਕੋਆਰਡੀਨੇਟਰ ਡੀਨਾ ਕੇ ਬੀਨੋ ਨਾਲ ਈ-ਮੇਲ ਰਾਂਹੀ ਸੰਪਰਕ ਕਰੋ: DBeno@abbotsford.ca

ਜੇ ਤੁਹਾਡੇ ਕੋਲ ਇਸ ਸਰਵੇਖਣ ਬਾਰੇ ਕੋਈ ਵੀ ਸਵਾਲ ਹਨ ਤਾਂ ਸ਼ਾਂਟਿਲ ਹੈਨਸਨ ਨਾਲ ਈ-ਮੇਲ ਰਾਂਹੀ ਸੰਪਰਕ ਕਰੋ: Chantal@helpseeker.org


0 ਦਾ 45 ਜਵਾਬ ਦਿੱਤਾ ਗਿਆ
 

T