ਮਾਨਸਿਕ ਸਿਹਤ ਸਬੰਦੀ ਮਦਦ ਤੱਕ ਪਹੁੰਚ ਕਰਨ ਨੂੰ ਬਿਹਤਰ ਬਣਾਉਣ ਵਾਸਤੇ ਵਸਨੀਕ ਸਰਵੇਖਣ |
ਕੀ ਤੁਸੀਂ ਵਾਈਟ ਰੌਕ-ਸਾੳਥ ਸਰੀ ਦੇ ਵਸਨੀਕ ਹੋ?ਅਸੀਂ ਤੁਹਾਡੀ ਰਾਇ ਲੈਣਾ ਚਾਹੁੰਦੇ ਹਾਂ।ਤੁਸੀਂ ਇਸ 5 ਮਿੰਟ ਦੇ ਸਰਵੇਖਣ ਰਾਹੀਂ ਸਾਡੀ ਮਦਦ ਕਰ ਸਕਦੇ ਹੋ ਤਾਂ ਕਿ ਅਸੀਂ ਨਵੀਂ ਸੋਚ ਸਿਰਜਣਾ ਨਾਲ ਮਾਨਸਿਕ ਸਿਹਤ ਸਬੰਦੀ ਸਥਾਨਕ ਪ੍ਰੋਗਰਾਮ ਬਨਾਅ ਸਕੀਏ। ਇਸ ਤਰਾਂ ਸਾਡੇ ਭਾਈਚਾਰੇ ਲਈ ਮਾਨਸਿਕ ਸਿਹਤ ਦੇ ਇਲਾਜ ਅਤੇ ਸੰਤੁਲਨ ਸਬੰਦੀ ਲੋੜਵੰਦ ਸੇਵਾਵਾਂ ਦੀ ਬਿਹਤਰੀ ਲਿਆਨ ਵਿੱਚ ਅਸਰ ਪੈ ਸਕਦਾ ਹੇ। ਅਸੀਂ ਕੋਣ ਹਾਂ?ਸਾਡੇ ਕਾਰਜਕਾਰੀ ਸਮੂਹ / ਗਰੁਪ ਵਿੱਚ ਵਸਨੀਕਾਂ ਦੀ ਮਦਦ ਕਰਨ ਲਈ ਕਈ ਭਾਈਚਾਰਕ ਹਿਮਾਇਤੀਆਂ ਤੋਂ ਸੇਵਕ / ਵਲੰਟੀਅਰ ਹਨ ਜਿਵੇਂ ਕਿ ਐਲੇਕਸ ਨੇਬਰਹੁਡ ਹਾਊਸ, ਬਰੈਲਾ, ਪੀਸ ਆਰਚ ਹੌਸਪੀਟਲ ਫਾਉਂਡੇਸ਼ਨ, ਸੋਰਸਿਜ਼, ਟੂਗੈਦਰ -SSWR, ਫੈਮਲੀ ਪਰੇਕਟਿਸ ਡਾਕਟਰਾਂ ਦੀ ਵਾਈਟ ਰੌਕ- ਸਾੳਥ ਸਰੀ ਦੀ ਬ੍ਰਾਂਚ। ਸਾਡੇ ਖਿਆਲ ਮੁਤਾਬਕ ਮਾਨਸਿਕ ਸਿਹਤ ਦੇ ਇਲਾਜ ਅਤੇ ਸੰਤੁਲਨ ਸਬੰਦੀ ਬਿਹਤਰੀਨ ਅਤੇ ਟਿਕਾਊ ਪ੍ਰੋਗਰਾਮ ਬਣਾਉਣ ਲਈ ਭਾਈਚਾਰਕ ਦੇ ਨਾਗਰਿਕਾਂ ਦੀਆਂ ਜ਼ਰੂਰਤਾਂ ਸਮਝਣੀਆਂ ਬਹੁਤ ਜ਼ਰੂਰੀ ਹਨ। ਸਰਵੇਖਣ ਪੂਰਾ ਕਰਨ ਲਈ ਹੇਠ ਲਿਖੀ ਜਾਣਕਾਰੀ ਹੈ।ਸਾਰੀ ਜਾਣਕਾਰੀ ਅਗਿਆਤ ਅਤੇ ਗੁਪਤ ਹੌਵੇਗੀ। ਸਰਵੇਖਣ ਵਿਚ ਹਿੱਸਾ ਤੁਹਾਡੀ ਆਪਨੀ ਸਹਿਮਤੀ ਨਾਲ ਹੈ। ਸਰਵੇਖਣ ਤੁਸੀਂ ਆਪਣੇ ਲੋੜਵੰਦ ਸਮੇਂ ਮੁਤਾਬਕ ਕਰ ਸਕਦੇ ਹੋ ਅਤੇ ਕਿਸੇ ਵੀ ਸਮੇਂ ਰੋਕ ਸਕਦੇ ਹੋ। ਤੁਸੀਂ ਆਪਣੀ ਮਨਮਰਜ਼ੀ ਮੁਤਾਬਕ ਸੁਆਲਾਂ ਦਾ ਜੁਆਬ ਦੇ ਸਕਦੇ ਹੋ ਜਾਂ ਛੱਡ ਸਕਦੇ ਹੋ। ਅਸੀਂ ਸਰਵੇਖਣ ਪੂਰਾ ਕਰਨ ਲਈ ਤੁਹਾਡੇ ਸਮੇਂ ਦਾ ਅਗਾਊਂ ਧੰਨਵਾਦ ਕਰਦੇ ਹਾਂ।